ਵਾਦੀ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲਾ: ਦੋ ਅਤਿਵਾਦੀ ਮਾਰੇ

ਜੰਮੂ, 10 ਅਕਤੂਬਰ

ਅੱਜ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਚਿਨਗਾਮ ਖੇਤਰ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਫੌਜਾਂ ਨੇ ਖੇਤਰ ਨੂੰ ਘੇਰ ਲਿਆ। ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਆਂ ਚਲਾਈਆਂ ਤੇ ਇਸ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ। ਮਾਰੇ ਗਏ ਅਤਿਵਾਦੀਆਂ ਵਿੱਚੋਂ ਇਕ ਸਥਾਨਕ ਨੌਜਵਾਨ ਹੈ ਜਿਸ ਦੀ ਪਛਾਣ ਕੁਲਗਾਮ ਦੇ ਜੰਗਲਪੋਰਾ ਵਾਸੀ ਤਾਰਿਕ ਵਜੋਂ ਹੋਈ ਹੈ। ਮਾਰੇ ਅਤਿਵਾਦੀਆਂ ਪਾਸੋਂ ਗੋਲਾ ਬਾਰੁੂਦ ਤੇ ਐੱਮ-4 ਰਾਇਫਲ ਤੇ ਪਿਸਟਲ ਬਰਾਮਦੇ ਹੋਏ ਹਨ।

Leave a Reply

Your email address will not be published.