ਪਾਕਿ ਤੋਂ ਟਾਇਰ ਟਿਊਬ ਨਾਲ ਕਿਸ਼ਨ ਗੰਗਾ ਨਦੀ ਰਾਹੀਂ ਭੇਜੇ ਹਥਿਆਰ ਭਾਰਤੀ ਫ਼ੌਜ ਨੇ ਬਰਾਮਦ ਕੀਤੇ

ਜੰਮੂ, 10 ਅਕਤੂਬਰ :ਫ਼ੌਜ ਨੇ ਕੰਟਰੋਲ ਰੇਖਾ ‘ਤੇ ਕੇਰਨ ਸੈਕਟਰ ’ਚ ਦਰਿਆ ਰਾਹੀਂ ਟਾਇਰ ਟਿਊਬ ਰਾਹੀਂ ਪਾਕਿ ਫ਼ੌਜ ਵੱਲੋਂ ਭੇਜੇ ਗਏ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਭਾਰਤੀ ਜਵਾਨਾਂ ਨੇ ਜ਼ਿਲ੍ਹਾ ਕੁਪਵਾੜਾ ਵਿਚ ਐਲਓਸੀ ਵਿਖੇ ਕਿਸ਼ਨ ਗੰਗਾ ਨਦੀ ਦੇ ਕਿਨਾਰੇ ਕੁਝ ਸ਼ੱਕੀ ਹਰਕਤ ਵੇਖੀ ਅਤੇ ਉਨ੍ਹਾਂ ਨੇ ਤਲਾਸ਼ੀ ਮੁਹਿੰਮ ਚਲਾਉਂਦਿਆਂ ਪਾਕਿ ਫ਼ੌਜ ਵੱਲੋਂ ਅਤਿਵਾਦੀਆਂ ਲਈ ਭੇਜੇ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ। ਬਰਾਮਦ ਕੀਤੇ ਗਏ ਹਥਿਆਰਾਂ ਵਿਚ 4 ਏਕੇ 47 ਰਾਈਫਲਾਂ, 8 ਮੈਗਜ਼ੀਨ, 200 ਏਕੇ ਰਾਈਫਲਾਂ ਦੀਆਂ ਗੋਲੀਆਂ ਅਤੇ ਹੋਰ ਅਸਲਾ ਸ਼ਾਮਲ ਹਨ।

Leave a Reply

Your email address will not be published.