ਜਵਾਨਾਂ ਕੋਲ ਬੁਲੇਟ ਪਰੂਫ ਟਰੱਕ ਨਹੀਂ ਤੇ ਪ੍ਰਧਾਨ ਮੰਤਰੀ ਲਈ 8400 ਕਰੋੜ ਰੁਪਏ ਦਾ ਹਵਾਈ ਜਹਾਜ਼: ਰਾਹੁਲ ਨੇ ਕਿਹਾ ਇਹ ਕਿਥੋਂ ਦਾ ਇਨਸਾਫ਼ ਹੈ?

ਨਵੀਂ ਦਿੱਲੀ, 10 ਅਕਤੂਬਰ  :ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫ਼ੌਜੀਆਂ ਲਈ ਬੁਲੇਟ-ਪਰੂਫ ਵਾਹਨ ਮੁਹੱਈਆ ਨਾ ਕਰਵਾਉਣ ਕਾਰਨ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਨ੍ਹਾਂ ਹਾਲਤ ਵਿਚ ਪ੍ਰਧਾਨ ਮੰਤਰੀ ਲਈ 8,400 ਕਰੋੜ ਰੁਪਏ ਦਾ ਹਵਾਈ ਜਹਾਜ਼ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਨੇ ਕੁਝ ਫੌਜੀਆਂ ਦਰਮਿਆਨ ਕਥਿਤ ਗੱਲਬਾਤ ਦੀ ਵੀਡੀਓ ਸਾਂਝੀ ਕੀਤੀ ਅਤੇ ਟਵੀਟ ਕੀਤਾ, “ਸਾਡੇ ਫ਼ੌਜੀ ਨਾਨ-ਬੁਲੇਟ ਪਰੂਫ ਟਰੱਕਾਂ ਵਿੱਚ ਸ਼ਹੀਦੀਆਂ ਪਾਉਣ ਲਈ ਭੇਜੇ ਜਾ ਰਹੇ ਹਨ ਤੇ ਸਾਡੇ ਪ੍ਰਧਾਨ ਮੰਤਰੀ ਲਈ 8400 ਕਰੋੜ ਰੁਪੲੇ ਦਾ ਜਹਾਜ਼ ਖਰੀਦਿਆ ਜਾ ਰਿਹਾ ਹੈ। ਕੀ ਇਹ ਇਨਸਾਫ ਹੈ?

Leave a Reply

Your email address will not be published. Required fields are marked *