ਕਿਸਾਨ ਨੇਤਾਵਾਂ ਦਾ ਐਲਾਨ: ਅੰਮ੍ਰਿਤਸਰ ’ਚ 23 ਨੂੰ ਫੂਕੇ ਜਾਣਗੇ ਅੰਬਾਨੀ, ਅਦਾਨੀ ਤੇ ਮੋਦੀ ਦੇ ਪੁਤਲੇ

ਜੰਡਿਆਲਾ ਗੁਰੂ, 11 ਅਕਤੂਬਰ: ਦੇਵੀਦਾਸਪੁਰਾ ਰੇਲਵੇ ਟਰੈਕ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ ਚੱਲ ਰਿਹਾ ਸੰਘਰਸ਼ 18ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਨੇ ਕਿਹਾ ਬਦੀ ਰੂਪੀ ਰਾਵਣ ਅੰਬਾਨੀ, ਅਦਾਨੀ ਤੇ ਮੋਦੀ ਦੇ ਵੱਡੇ ਆਕਾਰ ਦੇ ਪੁਤਲੇ ਆਉਂਦੀ 23 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਫੂਕੇ ਜਾਣਗੇ ਤੇ 25 ਅਕਤੂਬਰ ਨੂੰ ਪਿੰਡ-ਪਿੰਡ ਪੂਰੇ ਪੰਜਾਬ ਵਿਚ ਇਨ੍ਹਾਂ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਇਹ ਪੰਜਾਬੀਆਂ, ਪੰਜਾਬ ਅਤੇ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦੀ ਬਦੀ ਉੱਤੇ ਨੇਕੀ ਦੀ ਜਿੱਤ ਹੋਵੇਗੀ। ਇਸ ਮੌਕੇ ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਪੰਜਾਬ ਦੀ ਕੈਪਟਨ ਸਰਕਾਰ ਬਲੈਕ ਆਊਟ ਦਾ ਬੇਲੋੜਾ ਰੌਲਾ ਪਾ ਰਹੀ ਹੈ, ਅਸਲ ਵਿਚ ਪਾਵਰਕੌਮ ਦੇ ਡਾਇਰੈਕਟਰ ਵੰਡ ਦਾ ਬਿਆਨ ਆਇਆ ਹੈ ਬਿਜਲੀ ਦਾ ਕੋਈ ਸੰਕਟ ਨਹੀਂ ਹੈ, ਸਰਕਾਰੀ ਥਰਮਲ ਬੰਦ ਹਨ। ਉਨ੍ਹਾਂ ਨੂੰ ਚਲਾਉਣ ‘ਤੇ ਉਹ 8-10 ਦਿਨ ਚੱਲ ਸਕਦੇ ਹਨ।ਕੈਪਟਨ ਸਰਕਾਰ ਅਕਾਲੀ ਦਲ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰਨ ਦੀ ਗੱਲ ਕਰਦੀ ਸੀ ਜਿਹੜੇ 9 ਰੁਪਏ ਤੋਂ ਵੱਧ ਬਿਜਲੀ ਵੇਚਦੇ ਹਨ, ਜਦਕਿ ਪੂਲ ਤੋਂ ਤਿੰਨ ਰੁਪਏ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਮੰਗਜੀਤ ਸਿੰਘ, ਬਲਕਾਰ ਸਿੰਘ, ਰਾਜ ਸਿੰਘ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ, ਸ਼ਰਨਜੀਤ ਸਿੰਘ, ਕੁਲਵੰਤ ਸਿੰਘ, ਸਾਹਿਬ ਸਿੰਘ, ਗੁਰਦੇਵ ਸਿੰਘ ਆਗੂਆਂ ਨੇ ਸੰਬੋਧਨ ਕੀਤਾ।

ਲਾਲੜੂ :ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਦਾ ਰੇਲ ਪਟੜੀਆਂ ਤੇ ਲਾਲੜੂ ਚ ਦਿੱਤਾ ਜਾ ਰਿਹਾ ਧਰਨਾ ਅੱਜ 11ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਮੌਕੇ ਕਿਸਾਨ ਕਿਸਾਨ ਆਗੂ ਜਸਵੰਤ ਸਿੰਘ ਕੁਰਲੀ, ਰਾਜਿੰਦਰ ਸਿੰਘ ਢੌਲਾ, ਮਨਪ੍ਰੀਤ ਸਿੰਘ ਅਮਲਾਲਾ, ਕਰਮ ਸਿੰਘ ਕਾਰਕੌਰ, ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਰੰਧਾਵਾ, ਨਵਜੋਤ ਸੈਣੀ, ਸਵੀਟੀ ਸ਼ਰਮਾ, ਕਾਂਗਰਸੀ ਆਗੂ ਰਣਜੀਤ ਸਿੰਘ ਰੈਡੀ, ਓਮਬੀਰ ਰਾਣਾ, ਮਨਪ੍ਰੀਤ ਕੁਰਲੀ, ਜੀਵਨ ਰਾਣਾ, ਸੁਸ਼ੀਲ ਮਗਰਾ, ਸਰਪੰਚ ਬਲਿਹਾਰ ਸਿੰਘ ਬੱਲੀ, ਚਮਨ ਸੈਣੀ, ਹਰਵਿੰਦਰ ਸਿੰਘ ਪਟਵਾਰੀ, ਸਤੀਸ ਰਾਣਾ, ਜਵਾਲਾ ਸਿੰਘ ਫੌਜੀ, ਲਖਵਿੰਦਰ ਹੈਪੀ ਮਲਕਪੁਰ, ਅਕਾਲੀ ਆਗੂ ਮਨਜੀਤ ਸਿੰਘ ਮਲਕਪੁਰ, ਰਵਿੰਦਰ ਸਿੰਘ ਰਵੀ, ਹਰਦਮ ਸਿੰਘ ਜਾਸਤਨਾ, ਜਗਜੀਤ ਸਿੰਘ ਚੋਂਦਹੇੜੀ, ਮਨਪੀ੍ਰਤ ਸਿੰਘ ਵਿਰਕ, ਕਿਰਨਬੀਰ ਪੁਨੀਆਂ, ਸ੍ਰ੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਜੱਥੇਦਾਰ ਅਮਰੀਕ ਸਿੰਘ ਮਲਕਪੁਰ, ਕਿਸਾਨ ਆਗੂ ਜੱਥੇਦਾਰ ਜਸਵਿੰਦਰ ਸਿੰਘ ਮਹਿਮਦਪੁਰ, ਗੁਰਭਜਨ ਸਿੰਘ ਸੈਣੀ, ਰਣਜੀਤ ਸਿੰਘ ਧਰਮਗੜ੍ਹ, ਕੁਲਦੀਪ ਸਿੰਘ ਸਰਸੀਣੀ, ਹਰਵਿੰਦਰ ਸਿੰਘ ਟੋਨੀ, ਜਸਵੰਤ ਸਿੰਘ ਆਲਮਗੀਰ, ਮਨਜੀਤ ਸਿੰਘ ਬਸੌਲੀ, ਤਰਲੋਚਨ ਸਿੰਘ ਕੁਰਲੀ ਸਮੇਤ ਅਨੇਕਾ ਆਗੂਆਂ ਨੇ ਧਰਨੇ ਵਿੱਚ ਸਮੂਲੀਅਤ ਕੀਤੀ ਤੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਭਲਕੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਦੱਪਰ ਵਿਖੇ ਲੱਗਾ ਟੌਲ ਪਲਾਜ਼ਾ ਹਟਾ ਕੇ ਵਾਹਨਾਂ ਨੂੰ ਮੁਫ਼ਤ ਕੀਤਾ ਜਾਵੇਗਾ, ਜਿਸ ਲਈ ਵੀ ਕਿਸਾਨਾ ਦੀ ਲਾਮਬੰਦੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *