ਅਨੁਸ਼ਕਾ ਨੇ ਵਿਰਾਟ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ਜਨਵਰੀ ‘ਚ ਹੋਵਾਂਗੇ ਦੋ ਤੋਂ ਤਿੰਨ
ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਜ਼ਿੰਦਗੀ ‘ਚ ਜਨਵਰੀ, 2021 ‘ਚ ਨੰਨ੍ਹਾ ਮਹਿਮਾਨ ਆਵੇਗਾ। ਅਨੁਸ਼ਕਾ ਸ਼ਰਮਾ ਨੇ ਖੁਦ ਟਵੀਟ ਕਰਦਿਆਂ ਆਪਣੀ ਤੇ ਪਤੀ ਵਿਰਾਟ ਕੋਹਲੀ ਦੀ ਤਸਵੀਰ ਸਾਂਝੀ ਕੀਤੀ ਹੈ।
ਇਸ ਦੌਰਾਨ ਉਨ੍ਹਾਂ ਲਿਖਿਆ ਕਿ ਜਨਵਰੀ, 2021 ‘ਚ ਅਸੀਂ ਤਿੰਨ ਜਣੇ ਹੋਵਾਂਗੇ। ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਦਸੰਬਰ, 2017 ‘ਚ ਵਿਆਹ ਕਰਵਾਇਆ ਸੀ।
And then, we were three! Arriving Jan 2021 ❤️🙏 pic.twitter.com/iWANZ4cPdD
— Anushka Sharma (@AnushkaSharma) August 27, 2020
ਹੁਣ ਅਨੁਸ਼ਕਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ ਕਿ ਜਨਵਰੀ, 2021 ‘ਚ ਉਨ੍ਹਾਂ ਦੀ ਜ਼ਿੰਦਗੀ ‘ਚ ਵੱਡੀ ਖੁਸ਼ੀ ਉਨ੍ਹਾਂ ਦੇ ਬੱਚੇ ਦੇ ਰੂਪ ‘ਚ ਆਵੇਗੀ।