ਕੈਨੇਡੀਅਨਾਂ ਨੂੰ ਮਨਮਾਨੇ ਢੰਗ ਨਾਲ ਨਜ਼ਰਬੰਦ ਕਰਕੇ ਰੱਖਣ ਦੇ ਦੋਸ਼ ਤੋਂ ਚੀਨ ਦਾ ਇਨਕਾਰ

ਬੀਜਿੰਗ, 12 ਅਕਤੂਬਰ (ਪੋਸਟ ਬਿਊਰੋ) : ਚੀਨ ਦੀ ਟੈਕਨੌਲੋਜੀ ਜਾਇੰਟ ਹੁਆਵੇ ਦੀ ਐਗਜੈæਕਟਿਵ ਨੂੰ ਕੈਨੇਡਾ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੋ ਕੈਨੇਡੀਅਨ ਨਾਗਰਿਕਾਂ ਨੂੰ ਮਨਮਾਨੇ ਢੰਗ ਨਾਲ ਨਜ਼ਰਬੰਦ ਕਰਕੇ ਰੱਖੇ ਜਾਣ ਦੇ ਦੋਸ਼ਾਂ ਤੋਂ ਚੀਨ ਨੇ ਇਨਕਾਰ ਕੀਤਾ|
ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਜਨਵਰੀ ਤੋਂ ਚੀਨ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਹੈ ਤੇ ਪਹਿਲੀ ਵਾਰੀ ਉਨ੍ਹਾਂ ਨਾਲ ਕਾਊਂਸਲਰ ਨੂੰ ਸੰਪਰਕ ਕਰਨ ਦੀ ਖੁੱਲ੍ਹ ਦਿੱਤੇ ਜਾਣ ਤੋਂ ਕਈ ਦਿਨਾਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲਿਜੀਆਨ ਨੇ ਇਸ ਦੋਸ਼ ਤੋਂ ਇਨਕਾਰ ਕੀਤਾ| ਸ਼ਨਿੱਚਰਵਾਰ ਨੂੰ ਕੈਨੇਡਾ ਸਰਕਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਇਹ ਆਖਿਆ ਗਿਆ ਸੀ ਕਿ ਦੋ ਕੈਨੇਡੀਅਨਾਂ ਨੂੰ ਇਸ ਤਰ੍ਹਾਂ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤੇ ਜਾਣ ਕਾਰਨ ਉਹ ਕਾਫੀ ਪਰੇਸਾਨ ਹਨ| ਇਸ ਦੇ ਨਾਲ ਹੀ ਦੋਵਾਂ ਕੈਨੇਡੀਅਨਾਂ ਨੂੰ ਫੌਰੀ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ ਸੀ|
ਜ਼ਾਓ ਨੇ ਆਖਿਆ ਇਸ ਤੁਹਮਤ ਦਾ ਚੀਨ ਵੱਲੋਂ ਸਖਤ ਵਿਰੋਧ ਕੀਤਾ ਜਾਂਦਾ ਹੈ, ਉਨ੍ਹਾਂ ਆਖਿਆ ਕਿ ਇਹ ਦੋਵੇਂ ਕੈਨੇਡੀਅਨ ਚੀਨ ਦੀ ਨੈਸਨਲ ਸਕਿਊਰਿਟੀ ਲਈ ਖਤਰਾ ਖੜ੍ਹਾ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸਾਮਲ ਸਨ| ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਦੀ ਨਿਆਂਇਕ ਮਸੀਨਰੀ ਇਸ ਮਸਲੇ ਦਾ ਆਜਾਦਾਨਾ ਢੰਗ ਨਾਲ ਹੱਲ ਕੱਢੇਗੀ|

Leave a Reply

Your email address will not be published. Required fields are marked *