ਅਮਰੀਕਾ ਦੇ ਮਿਲਗਰੋਮ ਤੇ ਵਿਲਸਨ ਨੂੰ ਮਿਲਿਆ ਅਰਥਸ਼ਾਸਤਰ ਦਾ ਨੋਬੇਲ

ਸਟਾਕਹੋਮ, 12 ਅਕਤੂਬਰ
ਅਮਰੀਕਾ ਦੇ ਪੌਲ ਆਰ.ਮਿਲਗਰੋਮ ਤੇ ਰੋਬਰਟ ਬੀ.ਵਿਲਸਨ ਨੂੰ ਆਕਸ਼ਨ ਥਿਊਰੀ ਵਿੱਚ ਸੁਧਾਰ ਲਈ ਇਕਨਾਮਿਕਸ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ।

ਰੌਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਦੇ ਸਕੱਤਰ ਜਨਰਲ ਗੋਰਨ ਹੈਨਸਨ ਨੇ ਜੇਤੂਆਂ ਦੇ ਨਾਂ ਦਾ ਐਲਾਨ ਕੀਤਾ। ਪਿਛਲੇ ਸਾਲ ਇਹ ਐਵਾਰਡ ਤਿੰਨ ਖੋਜਾਰਥੀਆਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਦੋ ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੇ ਤੀਜਾ ਹਾਰਵਰਡ ਯੂਨੀਵਰਸਿਟੀ ਨਾਲ ਸਬੰਧਤ ਸੀ।

ਇਸ ਮਾਣਮੱਤੇ ਐਵਾਰਡ ਵਿੱਚ ਸੋਨੇ ਦੇ ਤਗ਼ਮਾ ਤੇ ਦਸ ਮਿਲੀਅਨ ਕਰੋਨਾ (11 ਲੱਖ ਅਮਰੀਕੀ ਡਾਲਰ) ਦਾ ਨਗ਼ਦ ਇਨਾਮ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *