ਫ਼ਾਜ਼ਿਲਕਾ ਵਿੱਚ ਝੋਨੇ ਦੀ ਲਿਫ਼ਟਿੰਗ ਕਾਰਨ ਗੋਲੀਆਂ ਚੱਲੀਆਂ

ਫ਼ਾਜ਼ਿਲਕਾ, 13 ਅਕਤੂਬਰ

ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ ‘ਚ ਲਿਫ਼ਟਿੰਗ ਦੇ ਵਿਵਾਦ ਕਾਰਨ ਅੱਜ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ‘ਤੇ ਪਿੰਡ ਚਾਂਦਮਾਰੀ ਦੇ ਨੇੜੇ ਗੋਲੀਆਂ ਚੱਲੀਆਂ। ਮੰਡੀ ‘ਚ ਝੋਨੇ ਦੀ ਲਿਫ਼ਟਿੰਗ ਕਰਨ ਬਾਹਰੋਂ ਟਰੱਕ ਆ ਰਹੇ ਸਨ, ਜਦੋਂ ਟਰੱਕ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ‘ਤੇ ਪਿੰਡ ਚਾਂਦਮਾਰੀ ਦੇ ਨੇੜੇ ਪੁੱਜੇ ਤਾਂ ਇਸ ਦੌਰਾਨ ਕੁੱਝ ਵਿਅਕਤੀਆਂ ਵਲੋਂ ਟਰੱਕ ਚਾਲਕਾਂ ਨੂੰ ਅੱਗੇ ਜਾਣ ਤੋਂ ਰੋਕਿਆਂ ਗਿਆ। ਇਸ ਤੋਂ ਬਾਅਦ ਵਿਵਾਦ ਹੋ ਗਿਆ ਅਤੇ ਕੁੱਝ ਵਿਅਕਤੀ ਆਪਸ ‘ਚ ਉਲਝ ਗਏ। ਇਸ ਦੌਰਾਨ ਹਵਾਈ ਫਾਇਰ ਕੀਤੇ ਗਏ। ਇਸ ਤੋਂ ਬਾਅਦ ਪੁਲੀਸ ਮੌਕੇ ‘ਤੇ ਪੁੱਜੀ। ਪੁਲੀਸ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਹੀ ਸਾਰੇ ਮਾਮਲੇ ਸਬੰਧੀ ਦੱਸ ਸਕਦੇ ਹਨ।

Leave a Reply

Your email address will not be published. Required fields are marked *