ਹਾਥਰਸ ਕਾਂਡ: ਸੀਬੀਆਈ ਟੀਮ ਵੱਲੋਂ ਮੌਕਾ-ਏ-ਵਾਰਦਾਤ ਦਾ ਦੌਰਾ

ਨਵੀਂ ਦਿੱਲੀ, 13 ਅਕਤੂਬਰ

ਸੀਬੀਆਈ ਟੀਮ ਮੰਗਲਵਾਰ ਨੂੰ ਹਾਥਰਸ ਵਿੱਚ ਉਸ ਜਗ੍ਹਾ ’ਤੇ ਗਈ ਜਿੱਥੇ 19 ਸਾਲਾ ਦਲਿਤ ਮੁਟਿਆਰ ਨਾਲ 14 ਸਤੰਬਰ ਨੂੰ ਕਥਿਤ ਤੌਰ ’ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਟੀਮ ਨੇ ਪੀੜਤ ਦੇ ਭਰਾ ਨੂੰ ਜਗ੍ਹਾ ਦੀ ਪਛਾਣ ਕਰਨ ਲਈ ਬੁਲਾਇਆ। ੲਸ ਦੇ ਨਾਲ ਟੀਮ ਨੇ ਸਥਾਨਕ ਪੁਲੀਸ ਨੂੰ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰਨ ਲਈ ਕਿਹਾ। ਇਸ ਮਗਰੋਂ ਸੀਬੀਆਈ ਪੀੜਤਾ ਦੇ ਘਰ ਗਈ ਤੇ ਉਹ ਥਾ ਵੀ ਦੇਖੀ ਜਿਥੇ ਮੁਟਿਆਰ ਦਾ ਰਾਤ ਨੂੰ ਸਸਕਾਰ ਕੀਤਾ ਗਿਆ ਸੀ।

Leave a Reply

Your email address will not be published.