ਉੱਤਰ ਪ੍ਰਦੇਸ਼ ਵਿੱਚ ਛੱਤ ’ਤੇ ਸੁੱਤੀਆਂ ਨਾਬਾਲਗ ਦਲਿਤ ਭੈਣਾਂ ’ਤੇ ਤੇਜ਼ਾਬ ਸੁੱਟਿਆ

ਗੌਂਡਾ (ਉੱਤਰ ਪ੍ਰਦੇਸ਼), 13 ਅਕਤੂਬਰ

ਇਸ ਜ਼ਿਲ੍ਹੇ ਦੇ ਪਰਸਪੁਰ ਥਾਣਾ ਖੇਤਰ ਦੇ ਪਾਸਕਾ ਪਿੰਡ ਵਿਚ ਘਰ ਦੀ ਛੱਤ ‘ਤੇ ਸੁੱਤੀਆਂ ਦਲਿਤ ਪਰਿਵਾਰ ਦੀਆਂ ਤਿੰਨ ਨਾਬਾਲਗ ਲੜਕੀਆਂ ’ਤੇ ਰਸਾਇਣਕ ਪਦਾਰਥ ਸੁੱਟਿਆ ਗਿਆ ਜਿਸ ਨਾਲ ਉਹ ਝੁਲਸ ਗਈਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨੂੰ ਜ਼ਿਲਾ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਐੱਸਪੀ ਸ਼ੈਲੇਸ਼ ਕੁਮਾਰ ਪਾਂਡੇ ਨੇ ਅੱਜ ਇਥੇ ਦੱਸਿਆ, “ਸੋਮਵਾਰ ਦੀ ਰਾਤ ਨੂੰ ਤਿੰਨ ਨਾਬਾਲਗ ਲੜਕੀਆਂ ਮਕਾਨ ਦੀ ਛੱਤ ’ਤੇ ਸੁੱਤੀਆਂ ਹੋਈਆਂ ਸਨ ਤੇ ਕਿਸੇ ਅਣਪਛਾਤੇ ਨੇ 17 ਸਾਲ ਦੀ ਵੱਡੀ ਲੜਕੀ ਖੁਸ਼ਬੂ ਨੂੰ ਨਿਸ਼ਾਨਾ ਬਣਾਉਂਦਿਆਂ ਰਸਾਇਣ ਸੁੱਟ ਦਿੱਤਾ, ਜਿਸ ਕਾਰਨ ਉਹ ਤੀਹ ਫ਼ੀਸਦ ਝੁਲਸ ਗਈ। ਉਸ ਨਾਲ ਸੁੱਤੀਆਂ ਉਸ ਦੀਆਂ 7 ਤੇ 5 ਸਾਲ ਦੀਆਂ ਭੈਣਾਂ ਵੀ 7-8 ਫੀਸਦ ਝੁਲਸੀਆਂ ਗਈਆਂ।

Leave a Reply

Your email address will not be published. Required fields are marked *