ਪਾਕਿ ਸਰਕਾਰ ਨੂੰ ਝਟਕਾ ਐੱਫ ਏ ਟੀ ਐੱਫ ਦੀ ਏਸ਼ੀਆ ਯੂਨਿਟ ਨੇ ਛੋਟ ਦੇਣ ਦੀ ਥਾਂ ਝਾੜ ਪਾਈ

ਇਸਲਾਮਾਬਾਦ, 12 ਅਕਤੂਬਰ, (ਪੋਸਟ ਬਿਊਰੋ)- ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਵੱਲੋਂ ਬਣਾਈ ਗਈ ਗ੍ਰੇਅ ਲਿਸਟ ਵਿਚੋਂ ਬਚਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਐੱਫ ਏ ਟੀ ਐੱਫ ਦੀ ਇੱਕ ਯੂਨਿਟ ਏਸ਼ੀਆ ਪੈਸੀਫਿਕ ਗਰੁੱਪ ਨੇ ਅੱਤਵਾਦੀ ਫੰਡਿੰਗ ਤੇ ਮਨੀ ਲਾਂਡਰਿੰਗਰੋਕਣ ਤੋਂਅਸਫਲ ਰਹਿਣ ਉੱਤੇਪਾਕਿਸਤਾਨ ਨੂੰ ਐਨਹਾਂਸਡ ਫਾਲੋ-ਅੱਪ ਗਰੁੱਪ ਵਿੱਚ ਹੀ ਰੱਖਿਆ ਹੈ। ਉਸ ਦੇ ਇਸ ਫੈਸਲੇ ਨਾਲ ਪਾਕਿਸਤਾਨ ਦਾ ਅਗਲੇ ਦੌਰ ਵਿੱਚਐੱਫ ਏ ਟੀ ਐੱਫ ਦੀ ਗ੍ਰੇਅ ਲਿਸਟ ਵਿਚ ਬਣੇ ਰਹਿਣਾ ਪੱਕਾ ਹੋ ਗਿਆ ਹੈ, ਇਹ ਹੀ ਨਹੀਂ ਉਸ ਉੱਤੇ ਬਲੈਕ-ਲਿਸਟ ਹੋਣ ਦਾ ਖਤਰਾ ਵੀ ਮੰਡਲਾਉਣ ਲੱਗ ਪਿਆ ਹੈ।
ਡਾਨ ਦੀ ਰਿਪੋਰਟ ਮੁਤਾਬਕਏ ਪੀ ਜੀ ਨੇ ਵੇਖਿਆ ਕਿ ਅੱਤਵਾਦੀ ਫੰਡਿੰਗ ਤੇ ਮਨੀ ਲਾਂਡਰਿੰਗ ਖਤਮ ਕਰਨ ਲਈ ਐੱਫ ਏ ਟੀ ਐੱਫਵੱਲੋਂ ਦਿੱਤੇ ਗਏ ਤਕਨੀਕੀ ਸੁਝਾਅ ਲਾਗੂ ਕਰਨ ਵਿਚ ਪਾਕਿਸਤਾਨ ਨੇ ਬਹੁਤ ਘੱਟ ਕੰਮ ਕੀਤਾ ਹੈ। ਏ ਪੀ ਜੀਵੱਲੋਂ ਪਾਕਿਸਤਾਨ ਦੇ ਮੁਲੰਕਣ ਦੀ ਪਹਿਲੀ ਫਾਲੋ-ਅਪ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਨੇ ਐੱਫ ਏ ਟੀ ਐੱਫਵੱਲੋਂ ਕੀਤੀਆਂ 40 ਸਿਫਾਰਿਸ਼ਾਂਵਿਚੋਂ ਸਿਰਫ ਦੋ ਉੱਤੇਕੰਮ ਕੀਤਾ ਹੈ।ਇਸ 12 ਸਫੇ ਦੀ ਰਿਪੋਰਟ ਵਿਚ ਲਿਖਿਆ ਹੈ ਕਿ ਪਾਕਿਸਤਾਨ ਵੱਲੋਂ ਸਿਫਾਰਿਸ਼ਾਂ ਲਾਗੂ ਕਰਨ ਵਿਚ ਇਕ ਸਾਲ ਵਿਚ ਕੋਈ ਤਬਦੀਲੀ ਨਹੀਂ ਆਈ। ਇਸ ਨੂੰ ਦੇਖਦੇ ਹੋਏ ਏ ਪੀ ਜੀ ਨੇ ਐਲਾਨ ਕੀਤਾਕਿ ਪਾਕਿਸਤਾਨ ਐਨਹਾਂਸਡ ਫਾਲੋ-ਅੱਪ ਗਰੁੱਪਵਿਚ ਹੀ ਰਹੇਗਾ ਅਤੇ ਉਸ ਨੂੰ 40 ਸੁਝਾਅ ਲਾਗੂ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦੀ ਰਿਪੋਰਟ ਵੀ ਦੇਣੀ ਹੋਵੇਗੀ।
ਏ ਪੀ ਜੀ ਦੀ ਰਿਪੋਰਟ ਓਦੋਂ ਆਈ ਹੈ,ਜਦੋਂ 21 ਤੋਂ 23 ਅਕਤੂਬਰ ਵਿਚਾਲੇਐੱਫ ਏ ਟੀ ਐੱਫਦੀ ਵਰਚੁਅਲ ਰੀਵੀਊ ਮੀਟਿੰਗ ਹੋਣੀ ਹੈ ਤੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਾਜ਼ਾ ਰਿਪੋਰਟ ਪਿੱਛੋਂ ਪਾਕਿਸਤਾਨ ਦਾ ਗ੍ਰੇਅ ਲਿਸਟ ਵਿਚ ਬਣੇ ਰਹਿਣਾ ਪੱਕਾ ਹੋ ਗਿਆ ਹੈ ਅਤੇ ਬਲੈਕ ਲਿਸਟ ਕੀਤੇ ਜਾਣ ਦਾ ਖਤਰਾ ਵੀ ਵਧ ਗਿਆ ਹੈ।

Leave a Reply

Your email address will not be published. Required fields are marked *