ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਇਮਰਾਨ ਦੇ ਸਹਾਇਕ ਜਨਰਲ ਬਾਜਵਾ ਦਾ ਅਸਤੀਫ਼ਾ

ਇਸਲਾਮਾਬਾਦ, 12 ਅਕਤੂਬਰ, (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇੱਕ ਸੀਨੀਅਰ ਸਹਾਇਕ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਸੀਮ ਸਲੀਮ ਬਾਜਵਾ ਨੇ ਅੱਜ ਸੋਮਵਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇੇ ਆਪਣੇ ਉੱਤੇ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਆਪਣੇ ਪਰਿਵਾਰ ਦੇ ਲੋਕਾਂ ਲਈ ਵਿਦੇਸ਼ ਵਿਚ ਕਈ ਕਾਰੋਬਾਰ ਖੜੇ ਕਰਨ ਦੇ ਦੋਸ਼ ਲੱਗਣਪਿੱਛੋਂ ਅਸਤੀਫ਼ਾ ਦਿੱਤਾ ਹੈ।
ਜਨਰਲ ਅਸੀਮ ਸਲੀਮ ਬਾਜਵਾ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਨੂੰ ਸੂਚਨਾ ਅਤੇ ਪ੍ਰਸਾਰਨ ਬਾਰੇ ਵਿਸ਼ੇਸ਼ ਸਹਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਮੇਰੀ ਇਸ ਬੇਨਤੀ ਨੂੰ ਮਨਜ਼ੂਰ ਕਰ ਲਿਆ ਹੈ। ਫਿਰ ਵੀ ਜਨਰਲ ਬਾਜਵਾ ਨੇ ਸੂਚਨਾ ਤੇ ਪ੍ਰਸਾਰਨ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਵਜੋਂ ਅਸਤੀਫ਼ਾ ਦਿੱਤਾ ਹੈ, ਪਰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈ ਸੀ) ਦੀ ਅਥਾਰਟੀ ਦੇ ਚੇਅਰਮੈਨ ਵਜੋਂ ਉਹ ਪਹਿਲਾਂ ਦੀ ਤਰ੍ਹਾਂ ਕੰਮ ਜਾਰੀ ਰੱਖਣਗੇ। ਉਹ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਤੇ ਦੱਖਣੀ ਕਮਾਂਡ ਦੇ ਕਮਾਂਡਰ ਰਹਿ ਚੁੱਕੇ ਹਨ। ਪਤਾ ਲੱਗਾ ਹੈ ਕਿ ਜਨਰਲ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਕਰੀਬ ਇਕ ਮਹੀਨਾ ਪਹਿਲਾਂ ਅਸਤੀਫ਼ਾ ਦਿੱਤਾ ਸੀ, ਪਰ ਓਦੋਂ ਇਮਰਾਨ ਖਾਨ ਨੇ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਸੀ। ਇੱਕ ਮੀਡੀਆ ਰਿਪੋਰਟ ਵਿਚ ਬਾਜਵਾ ਉੱਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਅਹੁਦੇਦੀ ਵਰਤੋਂ ਕਰ ਕੇ ਵਿਦੇਸ਼ ਵਿਚ ਆਪਣੀ ਪਤਨੀ, ਪੁੱਤਰਾਂ ਤੇ ਭਰਾਵਾਂ ਲਈ ਕਾਰੋਬਾਰ ਚਾਲੂ ਕਰਵਾਏ ਹਨ। ਰਿਪੋਰਟ ਵਿਚ ਲਿਖਿਆ ਸੀ ਕਿ ਜਨਰਲ ਬਾਜਵਾ ਨੇ ਆਪਣੇ ਛੋਟੇ ਭਰਾਵਾਂ ਲਈ ਸਾਲ 2002 ਵਿਚ ਪਹਿਲਾ ਪੀਜ਼ਾਰੈਸਟੋਰੈਂਟ ਸ਼ੁਰੂ ਕਰਵਾਇਆ ਸੀ, ਇਸੇ ਸਾਲ ਉਹਉਸ ਵੇਲੇ ਦੇ ਜਨਰਲ ਪਰਵੇਜ਼ ਮੁਸ਼ੱਰਫ ਦੇ ਸਟਾਫ ਵਿਚ ਲੈਫਟੀਨੈਂਟ ਕਰਨਲਬਣੇ ਸਨ। ਰਿਪੋਰਟ ਮੁਤਾਬਕ ਜਨਰਲਬਾਜਵਾ ਦੇ ਚਾਰ ਭਰਾਵਾਂ ਦੇ ਨਾਲ ਖੁਦ ਉਨ੍ਹਾਂ ਦੀ ਪਤਨੀ ਤੇ ਤਿੰਨ ਪੁੱਤਰਾਂ ਦੇ ਨਾਂ ਚਾਰ ਦੇਸ਼ਾਂ ਵਿਚ 99 ਕੰਪਨੀਆਂ ਹਨ। ਇਨ੍ਹਾਂ ਕੋਲ 133 ਰੈਸਟੋਰੈਂਟਸ ਦੇ ਨਾਲ ਇਕ ਪੀਜ਼ਾ ਫਰੈਂਚਾਈਜ਼ੀ ਵੀ ਹੈ ਤੇ ਇਕੱਲੇ ਇਸ ਕਾਰੋਬਾਰ ਦੀ ਕੀਮਤ ਕਰੀਬ ਚਾਰ ਕਰੋੜ ਡਾਲਰ (ਕਰੀਬ 290 ਕਰੋੜ ਰੁਪਏ) ਲਾਈ ਗਈ ਹੈ।

Leave a Reply

Your email address will not be published. Required fields are marked *