ਕੋਵਿਡ-19 ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਨੂੰ ਪੈ ਸਕਦਾ ਹੈ 34 ਬਿਲੀਅਨ ਡਾਲਰ ਦਾ ਘਾਟਾ : ਸਟੈਟੇਸਟਿਕਸ ਕੈਨੇਡਾ

ਓਟਵਾ, 13 ਅਕਤੂਬਰ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਇਸ ਸਾਲ 34 ਬਿਲੀਅਨ ਡਾਲਰ ਗੁਆ ਸਕਦੀਆਂ ਹਨ| ਇਹ ਖੁਲਾਸਾ ਸਟੈਟੇਸਟਿਕਸ ਕੈਨੇਡਾ ਦੀ ਰਿਪੋਰਟ ਤੋਂ ਹੋਇਆ| ਫੌਰਨ ਸਟੂਡੈਂਟਸ ਦੀ ਗਿਣਤੀ ਵਿੱਚ ਆਈ ਕਮੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਨੂੰ ਇਹ ਨੁਕਸਾਨ ਜਰਨਾ ਹੋਵੇਗਾ|
ਇਸ ਹਫਤੇ ਪ੍ਰਕਾਸ਼ਿਤ ਹੋਈ ਰਿਪੋਰਟ ਵਿੱਚ ਸਟੈਟੇਸਟਿਕਸ ਕੈਨੇਡਾ ਨੇ 2020-2021 ਸਕੂਲ ਯੀਅਰ ਲਈ ਅੰਦਾਜ਼ਨ ਯੂਨੀਵਰਸਿਟੀ ਬਜਟ ਵਿੱਚ ਪਏ ਘਾਟੇ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ| ਏਜੰਸੀ ਨੇ ਆਖਿਆ ਕਿ ਯੂਨੀਵਰਸਿਟੀ ਨੂੰ ਬਹੁਤੀ ਕਮਾਈ ਟਿਊਸ਼ਨ ਫੀਸ ਤੋਂ ਹੀ ਹੁੰਦੀ ਹੈ| 2013-2014 ਵਿੱਚ ਸਕੂਲ ਫੰਡਿੰਗ ਦਾ ਬਹੁਤਾ ਹਿੱਸਾ, ਜੋ ਕਿ 24æ7 ਫੀ ਸਦੀ ਬਣਦਾ ਸੀ, ਟਿਊਸ਼ਨ ਫੀਸ ਤੋਂ ਹੀ ਆਇਆ ਸੀ ਅਤੇ 2018-19 ਵਿੱਚ ਟਿਊਸ਼ਨ ਫੀਸ ਤੋਂ 294 ਫੀ ਸਦੀ ਕਮਾਈ ਹੋਈ ਸੀ|
ਯੂਨੀਵਰਸਿਟੀ ਦੀ ਆਮਦਨ ਸਰਕਾਰੀ ਫੰਡਾਂ ਤੋਂ ਵੀ ਹੁੰਦੀ ਹੈ, ਜੋ ਕਿ 45æ8 ਫੀ ਸਦੀ ਤੱਕ ਹੈ| ਸਟੈਟੇਸਟਿਕਸ ਕੈਨੇਡਾ ਨੇ ਆਖਿਆ ਕਿ ਟਿਊਸ਼ਨ ਫੀਸ ਵਿੱਚ ਵਾਧਾ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਕਾਰਨ ਹੋਇਆ| ਵਿਦੇਸ਼ੀ ਵਿਦਿਆਰਥੀ ਕੈਨੇਡੀਅਨ ਨਾਗਰਿਕਾਂ ਨਾਲੋਂ ਪੰਜ ਗੁਣਾਂ ਵਧੇਰੇ ਫੀਸ ਅਦਾ ਕਰਦੇ ਹਨ| 2017-18 ਵਿੱਚ ਇੱਕਲੇ ਫੌਰਨ ਵਿਦਿਆਰਥੀਆਂ ਨੇ ਟਿਊਸ਼ਨ ਫੀਸ ਦਾ 40 ਫੀ ਸਦੀ ਅਦਾ ਕੀਤਾ|
ਇਸ ਲਈ ਸਟੈਟੇਸਟਿਕਸ ਕੈਨੇਡਾ ਅਨੁਸਾਰ ਯੂਨੀਵਰਸਿਟੀਜ਼ ਨੂੰ ਇਸ ਵਾਰੀ 377 ਮਿਲੀਅਨ ਡਾਲਰ ਤੋਂ ਲੈ ਕੇ 3æ4 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ| ਜਿਸ ਤੋਂ ਭਾਵ ਹੈ ਕਿ ਇਸ ਅਕਾਦਮਿਕ ਸਾਲ ਵਿੱਚ 08 ਫੀਸਦੀ ਤੋਂ 75 ਫੀ ਸਦੀ ਦਾ ਘਾਟਾ|

Leave a Reply

Your email address will not be published. Required fields are marked *