ਦੰਗੇ ਕਰਵਾਉਣ ਦੇ ਦੋਸ਼ ਹੇਠ ਗੁਜਰਾਤ ਦੇ ਭਾਜਪਾ ਵਿਧਾਇਕ ਨੂੰ ਛੇ ਮਹੀਨਿਆਂ ਦੀ ਸਜ਼ਾ
ਜਾਮਨਗਰ, 14 ਅਕਤੂਬਰ
ਇਥੋਂ ਦੀ ਅਦਾਲਤ ਨੇ ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਵਿੱਚ ਸਾਲ 2007 ਦੌਰਾਨ ਸਰਕਾਰੀ ਹਸਪਤਾਲ ਵਿਚ ਦੰਗੇ ਕਰਨ ਅਤੇ ਭੰਨਤੋੜ ਕਰਨ ਦੇ ਦੋਸ਼ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਘਵਜੀ ਪਟੇਲ ਅਤੇ ਚਾਰ ਹੋਰਾਂ ਨੂੰ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਹਾਇਕ ਸਰਕਾਰੀ ਵਕੀਲ ਰਾਮਸਿੰਘ ਭੂਰੀਆ ਨੇ ਦੱਸਿਆ ਕਿ ਜਾਮਨਗਰ ਜ਼ਿਲ੍ਹੇ ਦੇ ਧੌਲ ਵਿੱਚ ਮੰਗਲਵਾਰ ਨੂੰ ਪਹਿਲੀ ਸ਼੍ਰੇਣੀ ਦੇ ਜੁਡੀਸ਼ਲ ਮੈਜਿਸਟਰੇਟ ਐੱਚਜੇ ਜਲਾਲਾ ਨੇ ਮੁਲਜ਼ਮ ਨੂੰ ਸਜ਼ਾ ਸੁਣਾਈ ਅਤੇ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਵਿਧਾਇਕ ਜਾਮਨਗਰ ਦਿਹਾਤ ਤੋਂ ਚੁਣਿਆ ਹੋਇਆ ਹੈ।