ਆਪਣੇ ਪਤੀ ਦੀ ਗੱਡੀ ਵਿੱਚ ਫਸ ਜਾਣ ਕਾਰਨ ਮਹਿਲਾ ਦੀ ਹੋਈ ਮੌਤ

ਮਾਇਆਮੀ, 26 ਅਗਸਤ (ਪੋਸਟ ਬਿਊਰੋ) : ਗਰਮ ਦੁਪਹਿਰ ਵਿੱਚ ਕਈ ਘੰਟਿਆਂ ਤੱਕ ਆਪਣੇ ਪਤੀ ਦੀ ਗਸ਼ਤ ਕਰਨ ਵਾਲੀ ਗੱਡੀ ਦੇ ਪਿਛਲੇ ਹਿੱਸੇ ਵਿੱਚ ਫਸੀ ਰਹਿਣ ਕਾਰਨ ਫਲੋਰਿਡਾ ਦੇ ਪੁਲਿਸ ਅਧਿਕਾਰੀ ਦੀ ਪਤਨੀ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।

56 ਸਾਲਾ ਕਲਾਰਾ ਪਾਓਲੀਨੋ ਦੀ ਮੌਤ ਨੂੰ ਜਾਂਚਕਾਰ ਹਾਦਸੇ ਵਜੋਂ ਵੇਖ ਰਹੇ ਹਨ। 58 ਸਾਲਾ ਅਰਿਸਟਾਈਡਜ਼ ਪਾਓਲੀਨੋ, ਅੱਧੀ ਰਾਤ ਦੀ ਆਪਣੀ ਸਿ਼ਫਟ ਮੁੱਕਣ ਤੋਂ ਬਾਅਦ ਸੁ਼ੱਕਰਵਾਰ ਦੁਪਹਿਰ ਨੂੰ ਆਪਣੇ ਮਾਇਆਮੀ ਸ਼ੋਰਜ਼ ਸਥਿਤ ਘਰ ਵਿੱਚ ਸੌਂ ਰਿਹਾ ਸੀ। ਕਲਾਰਾ ਪਾਓਲੀਨੋ ਆਪਣੇ ਪਤੀ ਦੀ ਐਸਯੂਵੀ ਦੀ ਪਿਛਲੀ ਸੀਟ ਉੱਤੇ ਕੁੱਝ ਲੱਭਣ ਲਈ ਗਈ ਜਦੋਂ ਕਿਸੇ ਤਰ੍ਹਾਂ ਗੱਡੀ ਦੇ ਦਰਵਾਜ਼ੇ ਬੰਦ ਹੋ ਗਏ ਤੇ ਗੱਡੀ ਦਾ ਸੈਲਫ ਲੌਕ ਮੈਕੇਨਿਜ਼ਮ ਸ਼ੁਰੂ ਹੋ ਗਿਆ।

ਪੁਲਿਸ ਨੇ ਦੱਸਿਆ ਕਿ ਪਾਓਲੀਨੋ ਦੇ ਗੱਡੀ ਵਿੱਚ ਫਸੇ ਹੋਣ ਦੌਰਾਨ ਗੱਡੀ ਦੇ ਅੰਦਰਲਾ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਅੱਪੜ ਗਿਆ। ਉਹ ਚਾਰ ਘੰਟੇ ਉੱਥੇ ਹੀ ਫਸੀ ਰਹੀ ਤੇ ਫਿਰ ਉਸ ਦੇ ਪਰਿਵਾਰ ਨੂੰ ਉਸ ਦੀ ਲਾਸ਼ ਮਿਲੀ। ਜਾਂਚਕਾਰਾਂ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਉਹ ਗੱਡੀ ਵਿੱਚੋਂ ਕੀ ਲੱਭ ਰਹੀ ਸੀ।

Leave a Reply

Your email address will not be published. Required fields are marked *